ਆਵਾਜਾਂ ਮਾਰਦਾ ਯਿਸ਼ੂ ਨਾਸਰੀ
ਤੇਰੇ ਦਿਲ ਦੇ ਬੂਹੇ ਦੇ ਅੱਗੇ ਆਣ ਕੇ
1. ਤੂੰ ਸੁੱਤਾ ਬੇਫਿਕਰਾ ਹੋ ਕੇ
ਅੰਦਰੋਂ ਦਿਲ ਦਾ ਬੂਹਾ ਢੋਅ ਕੇ
ਸੁੱਤਾ ਸੁਸਤੀ ਦੀ ਚਾਦਰ ਤਾਣ ਕੇ ।
ਵਾਜਾਂ ਮਾਰਦਾ ਯਿਸ਼ੂ ਨਾਸਰੀ ......
2. ਸੁੱਤਿਆਂ ਸੁੱਤਿਆਂ ਵਕਤ ਲੰਘਾਇਆ
ਸੂਰਜ ਤੇਰੇ ਬੂਹੇ ਆਇਆ
ਤੈਨੂੰ ਲੱਖਾਂ ਤੇ ਹਜ਼ਾਰਾਂ ਚੋਂ ਪਛਾਣ ਕੇ ।
ਵਾਜਾਂ ਮਾਰਦਾ ਯਿਸ਼ੂ ਨਾਸਰੀ ......
3. ਅੰਦਰੋਂ ਦਿਲ ਦਾ ਬੂਹਾ ਨਾ ਖੋਲ੍ਹੇਂ
ਮਹਿਰਮ ਯਿਸ਼ੂ ਨਾਲ ਬੁਲਾਇਆਂ ਵੀ ਨਾ ਬੋਲੇਂ
ਫਿਰੇਂ ਭੁੱਲਿਆ ਕਿਉਂ ਸਭ ਕੁੱਝ ਜਾਣ ਕੇ ।
ਵਾਜਾਂ ਮਾਰਦਾ ਯਿਸ਼ੂ ਨਾਸਰੀ ......
No comments:
Post a Comment