ਖੁਦਾਇਆ ਤੇਰੀ ਰੂਹ ਤੋਂ ਮੈਂ ਭਲਾ ਨੱਸ ਕੇ ਕਿਧਰ ਜਾਵਾਂ
ਹਜ਼ੂਰੀ ਤੇਰੀ ਤੋਂ ਛਿਪ ਕੇ ਮੈਂ ਕਿਹੜੀ ਤਰਫ਼ ਨੂੰ ਨੱਸਾਂ
੧. ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ ... ਓਥੇ ਹੈਂ ਤੂੰ ਹੀ
ਵਿਛਾਵਾਂ ਬਿਸਤਰਾ ਪਾਤਾਲ ਦੇ ਵਿੱਚ ... ਓਥੇ ਹੈਂ ਤੂੰ ਹੀ
ਖੁਦਾਇਆ ਤੇਰੀ ਰੂਹ ਤੋਂ ....
ਵਿਛਾਵਾਂ ਬਿਸਤਰਾ ਪਾਤਾਲ ਦੇ ਵਿੱਚ ... ਓਥੇ ਹੈਂ ਤੂੰ ਹੀ
ਖੁਦਾਇਆ ਤੇਰੀ ਰੂਹ ਤੋਂ ....
੨. ਸਮੁੰਦਰੋਂ ਪਾਰ ਜਾਂ ਉੱਤਰਾਂ ਸੁਬਹ ਦੇ ...ਪੰਖਾਂ ਨੂੰ ਫੈਲਾ
ਤੇ ਓਥੇ ਵੀ ਤੇਰਾ ਹੱਥ ਮੈਨੂੰ ਯਾ ਰੱਬ...ਰਾਹ ਵਿਖਾਵੇਗਾ
ਖੁਦਾਇਆ ਤੇਰੀ ਰੂਹ ਤੋਂ ....
ਤੇ ਓਥੇ ਵੀ ਤੇਰਾ ਹੱਥ ਮੈਨੂੰ ਯਾ ਰੱਬ...ਰਾਹ ਵਿਖਾਵੇਗਾ
ਖੁਦਾਇਆ ਤੇਰੀ ਰੂਹ ਤੋਂ ....
੩. ਖੁਦਾਇਆ ਤੂੰ ਕਰੇਂਗਾ ਦਸਤਗੀਰੀ ...ਆਪੇ ਮੇਰੀ ਵੀ
ਤੇਰਾ ਹੱਥ ਸੱਚਾ ਉਸ ਪਾਤਾਲ ਵਿੱਚ...ਹੋਵੇ ਮਦਦ ਮੇਰੀ
ਖੁਦਾਇਆ ਤੇਰੀ ਰੂਹ ਤੋਂ ....
ਤੇਰਾ ਹੱਥ ਸੱਚਾ ਉਸ ਪਾਤਾਲ ਵਿੱਚ...ਹੋਵੇ ਮਦਦ ਮੇਰੀ
ਖੁਦਾਇਆ ਤੇਰੀ ਰੂਹ ਤੋਂ ....
੪. ਜੇ ਮੈਂ ਆਖਾਂ ਕਿ ਮੈਂਨੂੰ ਘੁਪ ਹਨੇਰਾ ...ਹੁਣ ਛਿਪਾਵੇਗਾ
ਮੇਰੇ ਗਿਰਦੇ ਹਨੇਰਾ ਵੀ ਤਦੋਂ ... ਚਾਨਣ ਹੋ ਜਾਵੇਗਾ
ਖੁਦਾਇਆ ਤੇਰੀ ਰੂਹ ਤੋਂ ....
ਮੇਰੇ ਗਿਰਦੇ ਹਨੇਰਾ ਵੀ ਤਦੋਂ ... ਚਾਨਣ ਹੋ ਜਾਵੇਗਾ
ਖੁਦਾਇਆ ਤੇਰੀ ਰੂਹ ਤੋਂ ....
੫. ਨਹੀਂ ਹੈ ਸਾਹਮਣੇ ਤੇਰੇ ਹਨੇਰਾ ... ਘੁਪ ਹਨੇਰਾ ਵੀ
ਹਨੇਰੀ ਰਾਤ ਤੇਰੇ ਸਾਹਮਣੇ ਹੈ ... ਵਾਂਗ ਚਾਨਣ ਵੀ
ਖੁਦਾਇਆ ਤੇਰੀ ਰੂਹ ਤੋਂ ....
ਹਨੇਰੀ ਰਾਤ ਤੇਰੇ ਸਾਹਮਣੇ ਹੈ ... ਵਾਂਗ ਚਾਨਣ ਵੀ
ਖੁਦਾਇਆ ਤੇਰੀ ਰੂਹ ਤੋਂ ....
No comments:
Post a Comment