Jadon Tenu Pukaran Main. Lyrics in Punjabi

Jadon tenu pukaran main. Punjabi masihi zaboor geet. Christian worship song. Lyrics in Punjabi. Sung by Matti Teji 

       ਜਦੋਂ ਤੈਨੂੰ ਪੁਕਾਰਾਂ ਮੈਂ ... ਤੂੰ ਸੁਣ ਸਚਿਆਈ ਦੇ ਰੱਬਾ
    ਮੇਰਾ ਦੁਖ ਦੂਰ ਕੀਤਾ ਤੂੰ .. ਦੁਆ ਸੁਣ ਰਹਿਮ ਵੀ ਫਰਮਾ

੧. ਤੁਸੀ ਲੋਕੋ ਮੇਰੀ ਇੱਜ਼ਤ ਕਰੋਗੇ ... ਖੁਆਰ ਕਦ ਤੀਕਰ 
    ਰੱਖੋਗੇ ਝੂਠ ਨੂੰ ਪਿਆਰਾ ... ਚੱਲੋਗੇ ਝੂਠ ਦੇ ਰਾਹ ਪਰ 
                                       ਜਦੋਂ ਤੈਨੂੰ ਪੁਕਾਰਾਂ ਮੈਂ ........
੨. ਯਕੀਨ ਜਾਨੋ ਯਹੋਵਾਹ ਨੇ ... ਹੈ ਚੁਣਿਆ ਦੀਨ ਦਾਰਾਂ ਨੂੰ
    ਜਦ ਉਸ ਨੂੰ ਮੈਂ ਪੁਕਾਰਾਂਗਾ ... ਸੁਣੇਗਾ ਓਹ ਪੁਕਾਰਾਂ ਨੂੰ 
                                       ਜਦੋਂ ਤੈਨੂੰ ਪੁਕਾਰਾਂ ਮੈਂ ........
੩. ਨਾ ਜਾਣਾ ਪਾਪ ਦੇ ਨੇੜ੍ਹੇ ... ਪਰ ਓਸ ਤੋਂ ਕੰਬਦੇ ਰਹਿਣਾ 
    ਤੇ ਆਪਣੇ ਬਿਸਤਰੇ ਉੱਤੇ ... ਦਿਲਾਂ ਵਿੱਚ ਸੋਚ ਚੁੱਪ ਰਹਿਣਾ 
                                       ਜਦੋਂ ਤੈਨੂੰ ਪੁਕਾਰਾਂ ਮੈਂ ........
੪. ਚੜਾਓ ਸੱਚ ਦੀ ਕੁਰਬਾਨੀ ...ਭਰੋਸਾ ਰੱਖ ਯਹੋਵਾਹ ਦਾ
    ਬਥੇਰੇ ਕਹਿੰਦੇ ਸਾਨੂੰ ਕੌਣ ... ਚੰਗੀ ਸ਼ਹਿ ਵਿਖਾਵੇਗਾ
                                       ਜਦੋਂ ਤੈਨੂੰ ਪੁਕਾਰਾਂ ਮੈਂ ........
੫. ਯਹੋਵਾਹ ਆਪਣੇ ਚਹਿਰੇ ਦਾ .. ਤੂੰ ਸਾਡੇ ਉੱਤੇ ਚਾਨਣ ਕਰ 
    ਮੈਂ ਖੁਸ਼ ਹਾਂ ਓਹਨਾਂ ਤੋਂ ਵਧ ਕੇ ਜੋ ਖੁਸ਼ ਹਨ ਆਪਣੀ ਦੌਲਤ ਪਰ 
                                       ਜਦੋਂ ਤੈਨੂੰ ਪੁਕਾਰਾਂ ਮੈਂ ........
੬. ਮੈਂ ਸੌਂ ਜਾਵਾਂਗਾ ਨਿਹਚਾ ਨਾਲ ... ਜਦੋਂ ਮੈਂ ਲੇਟ ਜਾਵਾਂਗਾ
    ਯਹੋਵਾਹ ਚੈਨ ਦੇ ਵਿੱਚ ਮੈਨੂੰ ... ਤੂੰ ਆਪੇ ਹੀ ਰੱਖੇਂਗਾ
                                       ਜਦੋਂ ਤੈਨੂੰ ਪੁਕਾਰਾਂ ਮੈਂ ........


No comments:

Post a Comment