Yaad Yahowa Di Sab Karanage. Lyrics in Punjabi

Yaad yahowa di sabh karanage. Punjabi masihi zaboor geet. Christian worship song. Lyrics in Punjabi sung by Tehmina Tariq 

          ਯਾਦ ਯਹੋਵਾਹ ਦੀ ਸਭ ਕਰਣਗੇ 
                               ਕੰਡੇ ਸਾਰੀ ਦੁਨੀਆਂ ਦੇ 
          ਦਿਲ ਦੇ ਨਾਲ ਰਜੂ ਲਿਆਵਣਗੇ 
                               ਅੱਗੇ ਪਾਕ ਖੁਦਾਵੰਦ ਦੇ 
੧. ਸਾਰੀਆਂ ਕੌਮਾਂ ਝੁਕ ਝੁਕ ਜਾਵਣ 
    ਡਰ ਰੱਖਣਗੀਆਂ ਓਸੇ ਦਾ 
                ਕਿਓਂ ਜੋ ਰਾਜ ਯਹੋਵਾਹ ਦਾ ਹੈ 
                ਹਾਕਮ ਹੈ ਓਹ ਕੌਮਾਂ ਦਾ 
                            ਯਾਦ ਯਹੋਵਾਹ ਦੀ ਸਭ ਕਰਣਗੇ ... 
੨. ਦੁਨੀਆ ਦੇ ਸਭ ਦੌਲਤ ਵਾਲੇ 
    ਕਰਣਗੇ ਸਿਜਦਾ ਆਵਣਗੇ 
                ਆਪਣੀ ਜਾਨ ਬਚਾ ਨਾ ਸਕਦੇ 
                ਮਿੱਟੀ ਵਿੱਚ ਮਿਲ ਜਾਵਣਗੇ 
                            ਯਾਦ ਯਹੋਵਾਹ ਦੀ ਸਭ ਕਰਣਗੇ ... 
੩. ਰੱਬ ਦੀ ਕਰੇਗੀ ਇਬਾਦਤ 
    ਇੱਕ ਪੀੜੀ ਅਜਿਹੀ ਆਵੇਗੀ 
                ਆਵਣ ਵਾਲੀ ਪੀੜੀ ਨੂੰ ਓਹ 
                ਰੱਬ ਦੀ ਖ਼ਬਰ ਪੁਚਾਵੇਗੀ 
                            ਯਾਦ ਯਹੋਵਾਹ ਦੀ ਸਭ ਕਰਣਗੇ ... 
੪. ਦੱਸੇਗੀ ਸਚਿਆਈ ਰੱਬ ਦੀ 
    ਓਹਨਾਂ ਨੂੰ ਜੋ ਜੰਮਣਗੇ 
                ਓਹਨਾਂ ਉੱਤੇ ਕਰੇਗੀ ਜ਼ਾਹਿਰ 
                ਸੱਚੇ ਕੰਮ ਖੁਦਾਵੰਦ ਦੇ 
                            ਯਾਦ ਯਹੋਵਾਹ ਦੀ ਸਭ ਕਰਣਗੇ ...   

No comments:

Post a Comment