Khuda Da Dhanwad Kariye. Lyrics in Punjabi

Khuda Da Dhanwad Kariye. Punjabi masihi geet. Christian worship song. Lyrics in Punjabi sung by Malkit Qadri 

          ਯਿਸ਼ੂ ਦੀਆਂ ਰਹਿਮਤਾਂ ਨੂੰ ਯਾਦ ਕਰੀਏ
          ਆਓ ਮਿਲਕੇ ਖੁਦਾ ਧੰਨਵਾਦ ਕਰੀਏ 

੧. ਪੁੱਤਰ ਤੇ ਧੀਆਂ ਦੀ ਦਾਤ ਜਿੰਨ੍ਹੇ ਦਿੱਤੀ ਏ ...
    ਹੀਰਿਆਂ ਤੋਂ ਕੀਮਤੀ ਸੁਗਾਤ ਜਿੰਨ੍ਹੇ ਦਿੱਤੀ ਏ ...
            ਚਰਣਾਂ ਚ ਓਹਦੇ ਫਰਿਆਦ ਕਰੀਏ (੨)
                        ਆਓ ਮਿਲਕੇ ਖੁਦਾ ਧੰਨਵਾਦ ਕਰੀਏ ...

੨. ਸਾਡਿਆਂ ਗੁਨਾਹਾਂ ਦੇ ਲਈ ਦਿੱਤਾ ਬਲਿਦਾਨ ਏ ...
    ਰਾਜਿਆਂ ਦਾ ਰਾਜਾ ਪ੍ਰਭੂ ਬੜਾ ਹੀ ਮਹਾਨ ਏ ...
            ਗਮਾਂ ਵਿੱਚੋਂ ਜ਼ਿੰਦਗੀ ਆਜ਼ਾਦ ਕਰੀਏ (੨)
                        ਆਓ ਮਿਲਕੇ ਖੁਦਾ ਧੰਨਵਾਦ ਕਰੀਏ ...

੩. ਦਿੱਤਾ ਨਾ ਸਹਾਰਾ ਜਦੋਂ ਕਿਸੇ ਇੰਨਸਾਨ ਨੇ ...
    ਮੇਰੇ ਉੱਤੇ ਰਹਿਮ ਕੀਤਾ ਸ਼ਾਫੀ ਰਹਿਮਾਨ ਨੇ ...
            ਲੈ ਕੇ ਓਹਦਾ ਨਾਮ ਦਿਲਸ਼ਾਦ ਕਰੀਏ (੨)
                        ਆਓ ਮਿਲਕੇ ਖੁਦਾ ਧੰਨਵਾਦ ਕਰੀਏ ...


No comments:

Post a Comment