Jehra etho tak leke aaya. Lyrics in Punjabi.

Jehra etho tak leke aaya. Punjabi masihi geet. Christian worship song. Lyrics in Punjabi sung by Satnam Bhatti 

    ਕੰਮ ਚੱਲਦੇ ਵੀ ਨੇ, ਕੰਮ ਰੁੱਕਦੇ ਵੀ ਨੇ
    ਦੁੱਖ ਆਉਂਦੇ ਵੀ ਨੇ, ਦੁੱਖ ਮੁੱਕਦੇ ਵੀ ਨੇ
           ਪਰ ਅਸਲੀ ਨਿਹਚਾਵਾਨ ਤੇ ਨਾ ਘਬਰਾਵੇਗਾ 
           ਜਿਹੜਾ ਇਥੋਂ ਤੱਕ ਲੈਕੇ ਆਇਆ
                                       ਅੱਗੇ ਵੀ ਲੈਕੇ ਜਾਵੇਗਾ
1. ਆਪੇ ਲਾਵੇ ਸੱਟਾਂ, ਆਪੇ ਬੰਨ੍ਹੇ ਪੱਟੀਆਂ
    ਆਪੇ ਪਾਵੇ ਵਾਧੇ, ਆਪੇ ਪਾਵੇ ਚੱਟੀਆਂ
         ਜਿਹੜਾ ਇਸ ਰਮਝ ਨੂੰ ਸਮਝੂ ਨਾ ਮੁਰਝਾਵੇਗਾ ।
                                            ਜਿਹੜਾ ਇਥੋਂ ਤੱਕ......
2. ਭੁੱਲਿਆਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ
    ਤਾੜਦਾ ਏ ਸਾਨੂੰ ਸੁਧਰਾਉਣ ਵਾਸਤੇ
         ਜਿਹੜਾ ਵੱਧਣਾ ਚਾਹੁੰਦਾ ਕਦੇ ਨਾ ਛੱਡਕੇ ਜਾਵੇਗਾ ।
                                            ਜਿਹੜਾ ਇਥੋਂ ਤੱਕ......
3. ਛੱਡਿਆ ਨਾ ਕਰ ਓਹਨੂੰ ਯਾਦ ਕਰਨਾ
    ਪੈਰ ਪੈਰ ਉੱਤੇ ਧੰਨਵਾਦ ਕਰਨਾ 
         ਔੜਾਂ ਤੋਂ ਬਾਅਦ ਓਹ ਭਰਵਾਂ ਮੀਂਹ ਬਰਸਾਵੇਗਾ ।
                                            ਜਿਹੜਾ ਇਥੋਂ ਤੱਕ......
4. ਹੋਏ ਨੇ ਤਜੁਰਬੇ ਅਮਾਨਤ ਦੇ ਨਾਲ
    ਯਿਸ਼ੂ ਦੇ ਪਿਆਰ ਨੇ ਤਾਂ ਕਰਤੀ ਕਮਾਲ
         ਤੇਰੇ ਵੈਰੀਆਂ ਦੇ ਓਹ ਸਾਹਮਣੇ ਮੇਜ਼ ਵਿਛਾਵੇਗਾ ।
                                            ਜਿਹੜਾ ਇਥੋਂ ਤੱਕ......

No comments:

Post a Comment