Rooh da nazara. Punjabi masihi geet. Christian worship song. Lyrics in Punjabi sung by Shamey Hans & Pari Hans
ਦਿਹ ਦੇ ਰੂਹ ਦਾ ਨਜ਼ਾਰਾ ਯਿਸ਼ੂ ਜੀ
ਜੰਗ ਲੜਨਾ ਸਿਖਾ ਦੇ
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ
ਪਹਿਰੇ ਦੂਤਾਂ ਦੇ ਲਾ ਦੇ
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ
ਪਹਿਰੇ ਦੂਤਾਂ ਦੇ ਲਾ ਦੇ
੧. ਮੇਰੇ ਪ੍ਰਭੂ ਜਿਹਾ ਕੋਈ ਨਾ ਸਹਾਰਾ
ਆਵੇ ਜਿਹੜਾ ਦੁੱਖੀ ਓਹ ਪਾਵੇ ਛੁੱਟਕਾਰਾ
ਦਾਸ ਤੇਰਾ ਕਰਦਾ ਦੁਆ
ਮੀਂਹ ਬਰਕਤਾਂ ਦਾ ਪਾ ਦੇ ।
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ.......
੨. ਜਿੱਥੇ ਵੀ ਤੂੰ ਭੇਜੇਂ ਯਿਸ਼ੂ ਤੇਰੇ ਨਾਂ ਤੇ ਜਾਵਾਂ
ਹਾਰ ਕੇ ਨਾ ਆਵਾਂ, ਸਦਾ ਜਿੱਤ ਕੇ ਮੈਂ ਆਵਾਂ
ਦਾਉਦ ਦੇ ਵਾਂਙੁ ਯਿਸ਼ੂ ਜੀ
ਮੇਰਾ ਜ਼ੋਰ ਵਧਾ ਦੇ ।
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ.......
੩. ਕਿਰਪਾ ਦਾ ਹੱਥ ਯਿਸ਼ੂ ਮੇਰੇ ਤੇ ਵਧਾਇਆ
ਰੱਖ ਕੇ ਉਮੀਦਾਂ ਤੇਰੇ ਦਰ ਤੇ ਮੈਂ ਆਇਆ
ਆਤਮਾ ਦਾ ਮੀਂਹ ਯਿਸ਼ੂ ਜੀ
ਜ਼ੋਰੋ ਜ਼ੋਰ ਬਰਸਾ ਦੇ ।
ਮੇਰੇ ਚਾਰ ਚੁਫ਼ੇਰੇ ਯਿਸ਼ੂ ਜੀ......
No comments:
Post a Comment