Tamboo Milaap Da. Lyrics in Punjabi

Tambu milap da. Punjabi masihi geet. Christian worship song. Lyrics in Punjabi. Sonia Gill 

     ਮੇਰਾ ਜਿਸਮ ਜੇ ਹੋ ਜਾਵੇ
     ਤੰਬੂ ਮਿਲਾਪ ਦਾ ...
              ਵਿੱਚ ਵਾਸ ਹੋ ਜਾਵੇ ...
              ਯਿਸੂ ਜੀ ਆਪ ਦਾ 
                                ਮੇਰਾ ਜਿਸਮ ਜੇ ਹੋ ਜਾਵੇ ...
੧. ਬਿਨ ਨੂਰ ਦੇ ਕੁੱਝ ਨਾ ਦਿਸੇ ਮੈਂ ਵੀ ਨੂਰ ਹੋ ਜਾਵਾਂ
    ਤੇਰੇ ਰਹਿਮ ਤੇਰੇ ਫ਼ਜ਼ਲ ਨਾਲ ਭਰਪੂਰ ਹੋ ਜਾਵਾਂ
           ਮੇਰੀ ਮੈਂ ਨੂੰ ਰਾਖ਼ ਕਰ ਦੇਵੇ 
           ਸੇਕ ਰੂਹੇ ਪਾਕ ਦਾ ...
                                      ਵਿੱਚ ਵਾਸ ਹੋ ਜਾਵੇ ...
੨. ਦਿਲ ਅਹਿਦ ਦਾ ਸੰਦੂਕ ਬਣੇ ਹੋਵੇ ਵਿੱਚ ਤੇਰਾ ਕਲਾਮ
    ਸੋਨਾ ਜੜਕੇ ਮੈਂ ਵਿਸ਼ਵਾਸ ਦਾ ਉੱਤੇ ਲਿੱਖਦਾਂ ਯਿਸ਼ੂ ਨਾਮ
           ਮੇਰੀ ਸੂਰਤ ਸੀਰਤ ਦਾ ਤੂੰ ਮਾਲਕ 
           ਮੇਰੇ ਦਿਲ ਦਿਮਾਗ ਦਾ ...
                                      ਵਿੱਚ ਵਾਸ ਹੋ ਜਾਵੇ ...
੩. ਏਹੋ ਕਰਮ ਕਰ ਤੇਰੀ ਨਜ਼ਰ ਦੇ ਮੈਂ ਸਾਹਮਣੇ ਰਹਾਂ
     ਮੈਂ ਹਾਜ਼ਿਰ ਹਾਂ ਮੈਂ ਹਾਜ਼ਿਰ ਹਾਂ ਹਰ ਵੇਲੇ ਮੈਂ ਕਹਾਂ
           ਬਣ ਕੇ ਗੁਲਾਮ ਮੈਂ ਰਹਾਂ 
           ਤੇਰੇ ਹਰ ਇੱਕ ਵਾਕ ਦਾ ...
                                      ਵਿੱਚ ਵਾਸ ਹੋ ਜਾਵੇ ...

No comments:

Post a Comment