Paak Khuda Mainu Paak Bana. Lyrics in Punjabi

Paak khuda mainu paak bana. Punjabi masihi geet. Christian worship song. Lyrics in Punjabi. 

                ਪਾਕ ਖੁਦਾ ਮੈਨੂੰ ਪਾਕ ਬਣਾ 
                ਦਰ ਤੇਰੇ ਤੇ ਮੇਰੀ ਦੁਆ

1. ਰੂਹ ਜਿਸਮ ਜਾਨ ਨੂੰ ਮੈਂ ਲੈਕੇ ਆਇਆ 
    ਕਰ ਦਿਓ ਪਵਿੱਤਰ ਮੇਰੇ ਖੁਦਾ....ਮੇਰੇ ਖੁਦਾ 
          ਮੇਰੇ ਖੁਦਾ ਮੈਨੂੰ ਦਿਹ ਤੂੰ ਸ਼ਿਫਾ ।    ਦਰ ਤੇਰੇ .....

2. ਦਿਹ ਪਵਿੱਤਰ ਆਤਮਾ ਮੈਂ ਗਾਵਾਂਗਾ 
     ਰਹਾਂ ਪਵਿੱਤਰ ਵਿੱਚ ਜਹਾਨ....ਵਿੱਚ ਜਹਾਨ 
          ਨੂਰ ਤੇਰੇ ਨਾਲ ਚਮਕਾਂ ਸਦਾ ।      ਦਰ ਤੇਰੇ .....

3. ਵਿੱਚ ਹਨੇਰੇ ਮੈਂ ਚੱਲਦਾ ਰਿਹਾ 
     ਵੈਰੀ ਸ਼ੈਤਾਨ ਕੋਲੋਂ ਮੈਨੂੰ ਬਚਾ....ਮੈਨੂੰ ਬਚਾ 
          ਕਰਦੇ ਤੂੰ ਮੇਰਾ ਜੀਵਨ ਨਵਾਂ ।       ਦਰ ਤੇਰੇ .....

4. ਜਲਦੀ ਤੂੰ ਆਜਾ ਰੂਹੇ ਪੁਕਾਰੇ 
    ਬੇੜੀ ਇਮਾਨ ਦੀ ਲਾ ਕਿਨਾਰੇ....ਲਾ ਕਿਨਾਰੇ 
          ਚਿਹਰੇ ਤੇਰੇ ਨੂੰ ਮੈਂ ਵੇਖਾਂ ਸਦਾ ।      ਦਰ ਤੇਰੇ .....

No comments:

Post a Comment