Uthja Uthja. Lyrics in Punjabi

Uthja uthja ajj teri wari ae. Punjabi masihi geet. Christian worship song. Lyrics in Punjabi. Rahul Raaz 

  ਕਿੰਨਿਆਂ ਸਾਲਾਂ ਤੋਂ ਰਿਹਾ ਮੰਜੀ ਉਤੇ ਤੂੰ 
  ਚੁੱਕ ਲੈ ਤੂੰ ਮੰਜੀ ਅੱਜ ਚੱਲ ਘਰ ਨੂੰ 
        ਮੇਰੇ ਉੁੱਤੇ ਸੁੱਟਦੇ ਤੂੰ ਚਿੰਤਾ ਸਾਰੀ ਏ 
        ਉੱਠ ਜਾ ਉੱਠ ਜਾ ਉੱਠ ਜਾ..........
                              ਅੱਜ ਤੇਰੀ ਵਾਰੀ ਏ 

1. ਰੋ ਰੋ ਕੇ ਕੀਤੀਆਂ ਨੇ ਤੂੰ ਜਿਹੜੀਆਂ 
    ਸੁਣ ਲਈਆਂ ਮੈਂ ਨੇ ਦੁਆਵਾਂ ਤੇਰੀਆਂ 
        ਮੈਂ ਆਦ ਅੰਤ ਮੇਰੇ ਅੱਗੇ ਮੌਤ ਹਾਰੀ ਏ। 
                                  ਉੱਠ ਜਾ..........

2. ਚੱਲਣਾ ਨਹੀਂ ਵੱਸ ਕੋਈ ਵੈਰੀ ਦੀਆਂ ਚਾਲਾਂ ਦਾ 
    ਮਸਲਾ ਨਾ ਕੋਈ ਤੇਰਾ ਰੋਗ ਕਿੰਨੇ ਸਾਲਾਂ ਦਾ 
        ਮੈਂ ਵੈਰੀ ਦੀ ਤਾਕਤ ਪੈਰਾਂ ਹੇਠ ਲਤਾੜੀ ਏ। 
                                  ਉੱਠ ਜਾ..........

3. ਤੇਰੇ ਪਾਪ ਧੋਣ ਵਾਲਾ ਯਿਸੂ ਮੇਰਾ ਨਾਂ 
    ਬੋਝ ਥੱਲੇ ਆਇਆਂ ਨੂੰ ਮੈਂ ਦਿੰਦਾ ਹਾਂ ਅਰਾਮ 
        ਹਰਜੀਤ ਹਰੂਵਾਲ...
                       ਮੈਂ ਲੋਕਾਂ ਦੀ ਜਿੰਦ ਸਵਾਰੀ ਏ। 
                                  ਉੱਠ ਜਾ..........

No comments:

Post a Comment