Rove mariam lash yesu di godi vich pa ke. Punjabi masihi geet. Good Friday masih song. Lyrics in Punjabi
ਹਾਏ! ਗੋਦੀ ਵਿੱਚ ਪਾਕੇ
1. ਮੂੰਹ ਸਿਰ ਚੁੰਮਦੀ ਤਰਲੇ ਲੈਂਦੀ
ਬੋਲ ਮੂੰਹੋਂ ਇੱਕ ਵਾਰੀ ਕਹਿੰਦੀ
ਮੇਰੀ ਦਰਦ ਕਹਾਣੀ
ਸੁਣ ਕੰਨ ਲਾਕੇ ਕੋਲ ਬਿਠਾ ਕੇ ।
2. ਹੱਥ ਆਪਣੇ ਓਹਦੇ ਲਹੂ ਵਿੱਚ ਰੰਗ ਕੇ
ਵੈਰੀ ਅਜੇ ਵੀ ਹੱਸ ਹੱਸ ਲੰਘਦੇ
ਮੇਰੀ ਹਾਏ ਜ਼ਿੰਦਗਾਨੀ
ਖਾਕ ਮਿਲਾ ਕੇ ਹਾਂ ਤੜਪਾ ਕੇ ।
3. ਦਿਲ ਮਰਿਯਮ ਦਾ ਘੱਟ ਘੱਟ ਜਾਂਦਾ
ਚੈਨ ਨਾ ਪਾਉਂਦਾ ਘਬਰਾਈ ਜਾਂਦਾ
ਧਰਤੀ ਤੇ ਇੰਝ ਡਿੱਗ ਪਈ
ਹਾਂ ਗਛ ਖਾਕੇ ਹਾਂ ਘਬਰਾ ਕੇ ।
4. ਮਾਰ ਕੇ ਨੇਜ਼ਾ ਕਰਨ ਤਸੱਲੀਆਂ
ਖੂਨ ਓਹਦੇ ਦੀਆਂ ਨਦੀਆਂ ਚੱਲੀਆਂ
ਛੱਡੀ ਲਹੂ ਨਾਲ ਉਸਦੀ
ਲਾਸ਼ ਨਿਹਲਾ ਕੇ ਜ਼ੁਲਮ ਕਮਾ ਕੇ ।
5. ਸੂਲੀ ਦਾ ਦੁੱਖ ਸੱਚਮੁੱਚ ਭਾਰਾ
ਖੂਨ ਜਿਸਮ ਦਾ ਵਗ ਗਿਆ ਸਾਰਾ
ਦੇ ਛੱਡਿਆ ਪਾਪ ਦਾ ਬਦਲਾ
ਜੱਗ ਉੱਤੇ ਆਕੇ ਖੂਨ ਬਹਾ ਕੇ ।
No comments:
Post a Comment